ਸਰਕਾਰ ਵੱਲੋਂ ਵਟਸਐਪ ਨੂੰ ਕਾਰਵਾਈ ਲਈ ਤਾੜਨਾ !    ਦੇਸ਼ ਭਰ ਵਿੱਚ ਟਰੱਕਾਂ ਦੀ ਹੜਤਾਲ ਅੱਜ ਤੋਂ !    ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 25 ਨੂੰ !    ਆਖ਼ਰ ਦੋਨਾ ਨਾਨਕਾ ’ਚ ਵੀ ਵੱਜੇ ਖ਼ੁਸ਼ੀ ਦੇ ਢੋਲ !    ਐੱਨਸੀਈਆਰਟੀ ਵੱਲੋਂ ਅਧਿਆਪਕ ਸੋਨੀ ਦੀ ਕੌਮੀ ਪੁਰਸਕਾਰ ਲਈ ਚੋਣ !    ਦੋ ਨੌਜਵਾਨ ਚਹੇੜੂ ਵੇਈਂ ਵਿੱਚ ਰੁੜ੍ਹੇ !    ਕੈਪਟਨ ਨੇ ਨਸ਼ਿਆਂ ਖ਼ਿਲਾਫ਼ ਗੁਆਂਢੀ ਸੂਬਿਆਂ ਦਾ ਸਹਿਯੋਗ ਮੰਗਿਆ !    ਨਸ਼ੇ ਦੀ ਤੋਟ ਨੇ ਤੋੜੇ ਨਸ਼ੇੜੀ !    ਰਾਮੂਵਾਲੀਆ ਦੀ ਪੰਜਾਬ ਦੀ ਸਿਆਸਤ ਵਾਪਸੀ !    ਬਾਦਲਾਂ ਦੇ ਗੰਨਮੈਨਾਂ ਨੇ ਗੁਰਦੁਆਰੇ ਦੀ ਸਰਾਂ ਦੇ ਕਮਰਿਆਂ ’ਤੇ ਜਮਾਇਆ ‘ਕਬਜ਼ਾ’ !    

 

ਮੁੱਖ ਖ਼ਬਰਾਂ

ਲੋਕ ਸਭਾ ਵੱਲੋਂ ਭਗੌੜਾ ਆਰਥਿਕ ਅਪਰਾਧੀ ਬਿੱਲ ਪਾਸ ਭਾਜਪਾ ਨੇ ਅੱਜ ਸਾਬਕਾ ਯੂਪੀਏ ਸਰਕਾਰ ’ਤੇ ਦੋਸ਼ ਲਗਾਇਆ ਕਿ ਉਸ ਨੇ ਖੁੱਲ੍ਹੇ ਹੱਥਾਂ ਨਾਲ ਲੱਖਾਂ, ਕਰੋੜਾਂ ਰੁਪਏ ਦੇ ਕਰਜ਼ੇ ਵੰਡੇ ਅਤੇ ਅਜਿਹੇ ਕਈ ਵਿਅਕਤੀ ਪੈਸੇ ਲੈ ਕੇ ਫ਼ਰਾਰ ਹੋ ਗਏ ਜਨ੍ਹਿ‌ਾਂ ਨੂੰ ਯੂਪੀਏ ਸਰਕਾਰ ’ਚ ਆਸਰਾ ਮਿਲਿਆ ਹੋਇਆ ਸੀ।
ਮੁੱਖ ਮੰਤਰੀ ਵੱਲੋਂ ਕਮਾਂਡੋਜ਼ ਟ੍ਰੇਨਿੰਗ ਸੈਂਟਰ ਦਾ ਦੌਰਾ ਦੀਨਾਨਗਰ ਪੁਲੀਸ ਥਾਣਾ ਅਤੇ ਪਠਾਨਕੋਟ ਏਅਰਬੇਸ ’ਤੇ ਹੋਏ ਫ਼ਿਦਾਈਨ ਹਮਲਿਆਂ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਤਿਆਰ ਕੀਤੇ ਗਏ ਕਮਾਂਡੋਜ਼ ਦੇ ‘ਸਪੈਸ਼ਲ ਅਪਰੇਸ਼ਨ ਗਰੁੱਪ’ (ਐਸਓਜੀ) ਨੂੰ ਇਥੇ ‘ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ’ ਵਿਖੇ ਦਿੱਤੀ ਜਾ ਰਹੀ ਟਰੇਨਿੰਗ ਦਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਇਜ਼ਾ ਲਿਆ।
ਏਅਰਸੈੱਲ-ਮੈਕਸਿਸ ਕੇਸ ਦੀ ਚਾਰਜਸ਼ੀਟ ਵਿੱਚ ਚਿਦੰਬਰਮ ਤੇ ਕਾਰਤੀ ਨਾਮਜ਼ਦ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਅੱਜ ਏਅਰਸੈੱਲ-ਮੈਕਸਿਸ ਸੌਦੇ ਦੇ ਕੇਸ ਵਿੱਚ ਸੀਬੀਆਈ ਵੱਲੋਂ ਦਾਖ਼ਲ ਕਰਵਾਈ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਵਿਸ਼ੇਸ਼ ਜੱਜ ਓਪੀ ਸੈਣੀ ਦੀ ਅਦਾਲਤ ਵਿੱਚ ਪੂਰਕ ਚਾਰਜਸ਼ੀਟ ਦਾਖ਼ਲ ਕਰਵਾਈ ਜਿਨ੍ਹਾਂ ਇਸ ’ਤੇ ਗੌਰ ਕਰਨ ਲਈ 31 ਜੁਲਾਈ ਦੀ ਤਾਰੀਕ ਮੁਕੱਰਰ ਕੀਤੀ ਹੈ।
ਖ਼ੁਫ਼ੀਆ ਮਹਿਕਮੇ ਦੀ ਹੁਣ ਜੇਲ੍ਹਾਂ ’ਤੇ ਅੱਖ ਪੰਜਾਬ ਦੀਆਂ ਜੇਲ੍ਹਾਂ ’ਤੇ ਹੁਣ ਖ਼ੁਫ਼ੀਆ ਮਹਿਕਮੇ ਦੀ ਅੱਖ ਹੈ। ਪਹਿਲਾਂ ਵੀ ਖ਼ੁਫ਼ੀਆ ਮੁਲਾਜ਼ਮ ਜੇਲ੍ਹਾਂ ਕੋਲ ਗੇੜਾ ਮਾਰਦੇ ਸਨ। ਹੁਣ ਵਿਸ਼ੇਸ਼ ਤੌਰ ’ਤੇ ਜੇਲ੍ਹਾਂ ਦੀ ਨਜ਼ਰਸਾਨੀ ਹੋ ਰਹੀ ਹੈ। ਕਾਊਂਟਰ ਇੰਟੈਲੀਜੈਂਸ ਦੇ ਮੁਲਾਜ਼ਮ ਵੀ ਜੇਲ੍ਹਾਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਗਏ ਹਨ।
ਅੰਕ ਨਹੀਂ, ਮੁੱਦਿਆਂ ਉੱਤੇ ‘ਬੇਵਿਸਾਹੀ’ ਦੀ ਹੋਵੇਗੀ ਜੰਗ ਲੋਕ ਸਭਾ ’ਚ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖਿਲਾਫ਼ ਬੇਵਿਸਾਹੀ ਮਤੇ ’ਤੇ ਸਿਆਸੀ ਜੰਗ ਨੰਬਰਾਂ ਦੀ ਬਜਾਏ ਮੁੱਦਿਆਂ ’ਤੇ ਆਧਾਰਿਤ ਹੋਵੇਗੀ। ਕਾਂਗਰਸ ਸਮੇਤ ਵਿਰੋਧੀ ਧਿਰਾਂ ਨੂੰ ਪਤਾ ਹੈ ਕਿ ਸੰਸਦ ਮੈਂਬਰਾਂ ਦੀ ਗਿਣਤੀ ਉਨ੍ਹਾਂ ਦੇ ਪੱਖ ’ਚ ਨਹੀਂ ਹੈ ਪਰ ਉਹ ਅਜਿਹੇ ਮੁੱਦਿਆਂ ’ਤੇ ਜ਼ੋਰ ਲਗਾ ਰਹੇ ਹਨ ਜਨ੍ਹਿ‌ਾਂ ’ਤੇ ਮੋਦੀ ਸਰਕਾਰ ਨੂੰ ਘੇਰਿਆ ਜਾ ਸਕੇ।
ਬਲਾਤਕਾਰ ਦੇ ਕੇਸ ਵਿੱਚ ਪਾਦਰੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਪੰਜਾਬ ਪੁਲੀਸ ਨੇ ਜ਼ੀਰਕਪੁਰ ਦੀ ਇਕ ਔਰਤ ਦੀ ਸ਼ਿਕਾਇਤ ਉੱਤੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਪਾਦਰੀ ਤੇ ਖ਼ੁਦ-ਸਾਖਤਾ ਤਬੀਬ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਿੱਲੀ ਦੇ ਸਕੂਲੀ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕੌਮੀ ਰਾਜਧਾਨੀ ਦਿੱਲੀ ਦੇ ਇੱਕ ਸਕੂਲ ’ਚ 17 ਸਾਲਾਂ ਦੇ ਵਿਦਿਆਰਥੀ ਨੂੰ ਲੜਕਿਆਂ ਦੇ ਇੱਕ ਗੁੱਟ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਘਟਨਾ ਸਕੂਲ ਪਰਿਸਰ ਅੰਦਰ ਹੀ ਵਾਪਰੀ। ਪੁਲੀਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਦੀ ਹੈ ਅਤੇ ਜਯੋਤੀ ਨਗਰ ਦੇ ਐਸ ਕੇ ਵੀ ਸਕੂਲ ’ਚ ਇਹ ਵਾਰਦਾਤ ਹੋਈ।
ਸਰਕਾਰ ਅਦਾਲਤ ਵੱਲੋਂ ਗ਼ਲਤ ਠਹਿਰਾਏ ਤਿੰਨ ਡੀਜੀਪੀਜ਼ ਦੇ ਨਾਂ ਦੱਸੇ: ਅਰੋੜਾ ਪੁਲੀਸ ਅਤੇ ਨਸ਼ਾ ਸਮਗਲਰਾਂ ਦੇ ਕਥਿਤ ਗੱਠਜੋੜ ਬਾਰੇ ਚੱਲ ਰਹੀ ਚਰਚਾ ਦੌਰਾਨ ਅੱਜ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੀ ਖ਼ਾਮੋਸ਼ੀ ਤੋੜਦਿਆਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ ਤਿੰਨ ਡੀਜੀਪੀਜ਼ ਦੇ ਨਾਂ ਗਿਣਾਏ ਜਨ੍ਹਿ‌ਾਂ ਨੂੰ ਅਦਾਲਤ ਨੇ ਗ਼ਲਤ ਠਹਿਰਾਇਆ ਹੋਵੇ।
ਖੇਡਾਂ ਵਿੱਚੋਂ ਰਾਜਨੀਤੀ ਖ਼ਤਮ ਹੋਵੇ: ਰਾਠੌੜ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਭਾਰਤੀ ਖੇਡਾਂ ’ਚੋਂ ਰਾਜਨੀਤੀ ਨੂੰ ਖ਼ਤਮ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਖੇਡ ਮੰਤਰੀ ਨੇ ਇਹ ਟਿੱਪਣੀ ਕੀਤੀ। ਕਾਂਗਰਸ ਸਾਂਸਦ ਨੇ ਸਾਬਕਾ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਨਾ ਮਿਲਣ ਦਾ ਕਾਰਨ ਪੁੱਛਿਆ ਸੀ।
ਲੋਕ ਸਭਾ ਵਿੱਚ ਉੱਠਿਆ ਅਮਰੀਕੀ ਜੇਲ੍ਹ ਵਿੱਚ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਲੋਕ ਸਭਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਕ ਸੰਸਦ ਮੈਂਬਰ ਨੇ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਸਿੱਖਾਂ ਨਾਲ ਬਦਸਲੂਕੀ ਦਾ ਮੁੱਦਾ ਚੁੱਕਿਆ ਅਤੇ ਵਿਦੇਸ਼ ਮੰਤਰਾਲੇ ਤੋਂ ਇਸ ਬਾਰੇ ਕਾਰਵਾਈ ਦੀ ਮੰਗ ਕੀਤੀ। ਸਿਫ਼ਰ ਕਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਨੂੰ ਚੁੱਕਦਿਆਂ ਕਿਹਾ ਕਿ ਅਮਰੀਕਾ ਦੀ ਜੇਲ੍ਹ ਵਿੱਚ ਭਾਰਤੀ ਕੈਦੀਆਂ ਖਾਸਕਰ ਸਿੱਖਾਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ।
ਗੰਗਾ ਦੀ ਸਫ਼ਾਈ ਲਈ ਕੁਝ ਵੀ ਨਹੀਂ ਕੀਤਾ ਗਿਆ: ਐਨਜੀਟੀ ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਗੰਗਾ ਦੀ ਸਫ਼ਾਈ ਦੇ ਮੁੱਦੇ ਉਤੇ ਅੱਜ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਦੇ ਇਸ ਮੋਹਰੀ ਦਰਿਆ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਐਨਜੀਟੀ ਨੇ ਕਿਹਾ ਕਿ ਹੁਣ ਤੱਕ ਸ਼ਾਇਦ ਹੀ ਗੰਗਾ ਨੂੰ ਸਾਫ਼ ਕਰਨ ਲਈ ਕੁਝ ਕੀਤਾ ਗਿਆ ਹੋਵੇ।
ਜਬਰ-ਜਨਾਹ ਤੇ ਧੋਖਾਧੜੀ ਦੇ ਦੋਸ਼ ਹੇਠ ਪਾਦਰੀ ਗ੍ਰਿਫ਼ਤਾਰ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 31 ਸਾਲਾਂ ਦੀ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਫ਼ਰਾਰ ਚਲ ਰਹੇ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਪਾਦਰੀ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਇੰਗਲੈਂਡ ਜਾਣ ਦੀ ਫਿਰਾਕ ਵਿੱਚ ਸੀ। ਪੁਲੀਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਲੰਘੇ ਸਾਲ ਸਤੰਬਰ ਮਹੀਨੇ ਵਿੱਚ ਪਾਦਰੀ ਬਜਿੰਦਰ ਸਿੰਘ ਸਣੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਅਫ਼ਗ਼ਾਨਿਸਤਾਨ ਹਮਲੇ ਵਿੱਚ ਫੱਟੜ ਛੇ ਸਿੱਖ ਇਲਾਜ ਲਈ ਦਿੱਲੀ ਆਏ ਅਫ਼ਗਾਨਿਸਤਾਨ ਵਿੱਚ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖਾਂ ਅਤੇ ਇਕ ਹਿੰਦੂ ਦੀਆਂ ਅਸਥੀਆਂ ਨੂੰ ਅੱਜ ਦਿੱਲੀ ਲਿਆਂਦਾ ਗਿਆ। ਇਸ ਦੇ ਨਾਲ ਹੀ ਹਮਲੇ ਵਿੱਚ ਜ਼ਖ਼ਮੀ ਹੋਏ ਸਿੱਖ ਵੀ ਇਲਾਜ ਲਈ ਇਥੇ ਪੁੱਜ ਗਏ ਹਨ। ਅਸਥੀਆਂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਨਿਊ ਮਹਾਬੀਰ ਨਗਰ ਵਿਖੇ ਦੋ ਦਿਨਾਂ ਸੰਗਤਾਂ ਦੇ ਦਰਸ਼ਨ ਲਈ ਰੱਖਣ ਉਪਰੰਤ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ।
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.